Quantcast
Channel: My story Troubled Galaxy Destroyed dreams
Viewing all articles
Browse latest Browse all 6050

ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਵਿਖੇ ਭਗਵਾਨ ਪਰਸ਼ੂਰਾਮ ਚੇਅਰ ਸਥਾਪਿਤ ਕਰਨ ਦਾ ਫੈਸਲੇ ਦਾ ਵਿਰੋਧ ਕਰੋ! ਸਿੱਖਿਆ ਦਾ ਭਗਵਾਂਕਰਨ ਬੰਦ ਕਰੋ! ਧਰਮ ਨੂੰ ਸਿੱਖਿਆ ਅਤੇ ਸਰਕਾਰ ਨਾਲ਼ੋਂ ਵੱਖ ਕਰੋ! ਦੋਸਤੋ, ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਵੱਲੋਂ ਯੂਨਵਰਸਿਟੀ ਵਿੱਚ 26 ਜੁਲਾਈ ਨੂੰ ਹਿੰਦੂ ਧਰਮ ਦੇ ਮਿਥਹਾਸਕ ਪਾਤਰ ਭਗਵਾਨ ਪਰਸ਼ੂਰਾਮ ਦੀ ਚੇਅਰ ਸਥਾਪਤ ਕੀਤੀ ਜਾ ਰਹੀ ਹੈ, ਜਿਸਦੀ ਸਥਾਪਨਾ ਲਈ ਸੂਬੇ ਦੇਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਚੇਚੇ ਤੌਰ 'ਤੇ ਪਹੁੰਚ ਰਹੇ ਹਨ। ਜਿਕਰਯੋਗ ਹੈ ਕਿ ਇਸ ਨਾਲ਼ ਹੁਣ ਯੂਨੀਵਰਸਿਟੀ ਮਿਥਿਆਹਸਕ ਤੇ ਗੈਰ-ਵਿਗਿਆਨਕ ਖੋਜਾਂ ਨੂੰ ਹੱਲਾਸ਼ੇਰੀ ਦੇਵੇਗੀ। ਪਰਸ਼ੂਰਾਮ ਦੇ ਨਾਮ 'ਤੇ ਧਾਰਮਿਕ ਸਮਾਗਮਾਂ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਤਾਂ ਦਿੱਤੀ ਜਾਵੇਗੀ। 'ਡੈਮੋਕ੍ਰੈਟਿਕ ਸਟੂਡੈਂਟਸ ਯੂਨੀਅਨ'ਅਤੇ 'ਪੰਜਾਬ ਸਟੂਡੈਂਸਟ ਯੂਨੀਅਨ (ਲਲਕਾਰ)'ਸਿੱਖਿਆ ਦੇ ਇਸ ਭਗਵੇਂਕਰਨ ਦੀ ਸਖਤ ਨਿਖੇਧੀ ਕਰਦੀਆਂ ਹਨ ਤੇ ਇਸਨੂੰ ਰੋਕਣ ਦੀ ਮੰਗ ਕਰਦੀਆਂ ਹਨ। ਕੇਂਦਰ ਵਿੱਚ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਸਿੱਖਿਆ ਦੇ ਭਗਵੇਂਕਰਨ ਦੇ ਯਤਨਾਂ ਵਿੱਚ ਜੋ ਤੇਜੀ ਆਈ ਹੈ, ਯੂਨੀਵਰਸਿਟੀ ਦਾ ਇਹ ਕਦਮ ਉਸੇ ਦਾ ਹੀ ਹਿੱਸਾ ਹੈ। ਸਰਕਾਰ ਦੀਆਂ ਸਿੱਖਿਆ ਤੇ ਇਤਿਹਾਸ ਦੀਆਂ ਸੰਸਥਾਵਾਂ ਉੱਤੇ ਰਾਸ਼ਟਰੀ ਸਵੈਸੇਵਕ ਸੰਘ ਨਾਲ਼ ਜੁੜੇ ਵਿਦਵਾਨ ਸਥਾਪਤ ਹੋ ਚੁੱਕੇ ਹਨ ਤੇ ਸਿਲੇਬਸਾਂ ਤੇ ਇਤਿਹਾਸ ਨੂੰ ਸੋਧ ਕੇ ਭਗਵੀਂ ਸਿਆਹੀ ਨਾਲ਼ ਲਿਖਿਆ ਜਾ ਰਿਹਾ ਹੈ। ਝੂਠੀ ਪੁਰਾਤਨ ਹਿੰਦੂ ਵਿਰ

$
0
0
ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਵਿਖੇ ਭਗਵਾਨ ਪਰਸ਼ੂਰਾਮ ਚੇਅਰ ਸਥਾਪਿਤ ਕਰਨ ਦਾ ਫੈਸਲੇ ਦਾ ਵਿਰੋਧ ਕਰੋ! 
ਸਿੱਖਿਆ ਦਾ ਭਗਵਾਂਕਰਨ ਬੰਦ ਕਰੋ! 
ਧਰਮ ਨੂੰ ਸਿੱਖਿਆ ਅਤੇ ਸਰਕਾਰ ਨਾਲ਼ੋਂ ਵੱਖ ਕਰੋ! 

ਦੋਸਤੋ, ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਵੱਲੋਂ ਯੂਨਵਰਸਿਟੀ ਵਿੱਚ 26 ਜੁਲਾਈ ਨੂੰ ਹਿੰਦੂ ਧਰਮ ਦੇ ਮਿਥਹਾਸਕ ਪਾਤਰ ਭਗਵਾਨ ਪਰਸ਼ੂਰਾਮ ਦੀ ਚੇਅਰ ਸਥਾਪਤ ਕੀਤੀ ਜਾ ਰਹੀ ਹੈ, ਜਿਸਦੀ ਸਥਾਪਨਾ ਲਈ ਸੂਬੇ ਦੇਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਚੇਚੇ ਤੌਰ 'ਤੇ ਪਹੁੰਚ ਰਹੇ ਹਨ। ਜਿਕਰਯੋਗ ਹੈ ਕਿ ਇਸ ਨਾਲ਼ ਹੁਣ ਯੂਨੀਵਰਸਿਟੀ ਮਿਥਿਆਹਸਕ ਤੇ ਗੈਰ-ਵਿਗਿਆਨਕ ਖੋਜਾਂ ਨੂੰ ਹੱਲਾਸ਼ੇਰੀ ਦੇਵੇਗੀ। ਪਰਸ਼ੂਰਾਮ ਦੇ ਨਾਮ 'ਤੇ ਧਾਰਮਿਕ ਸਮਾਗਮਾਂ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਤਾਂ ਦਿੱਤੀ ਜਾਵੇਗੀ। 'ਡੈਮੋਕ੍ਰੈਟਿਕ ਸਟੂਡੈਂਟਸ ਯੂਨੀਅਨ' ਅਤੇ 'ਪੰਜਾਬ ਸਟੂਡੈਂਸਟ ਯੂਨੀਅਨ (ਲਲਕਾਰ)' ਸਿੱਖਿਆ ਦੇ ਇਸ ਭਗਵੇਂਕਰਨ ਦੀ ਸਖਤ ਨਿਖੇਧੀ ਕਰਦੀਆਂ ਹਨ ਤੇ ਇਸਨੂੰ ਰੋਕਣ ਦੀ ਮੰਗ ਕਰਦੀਆਂ ਹਨ। 

ਕੇਂਦਰ ਵਿੱਚ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਸਿੱਖਿਆ ਦੇ ਭਗਵੇਂਕਰਨ ਦੇ ਯਤਨਾਂ ਵਿੱਚ ਜੋ ਤੇਜੀ ਆਈ ਹੈ, ਯੂਨੀਵਰਸਿਟੀ ਦਾ ਇਹ ਕਦਮ ਉਸੇ ਦਾ ਹੀ ਹਿੱਸਾ ਹੈ। ਸਰਕਾਰ ਦੀਆਂ ਸਿੱਖਿਆ ਤੇ ਇਤਿਹਾਸ ਦੀਆਂ ਸੰਸਥਾਵਾਂ ਉੱਤੇ ਰਾਸ਼ਟਰੀ ਸਵੈਸੇਵਕ ਸੰਘ ਨਾਲ਼ ਜੁੜੇ ਵਿਦਵਾਨ ਸਥਾਪਤ ਹੋ ਚੁੱਕੇ ਹਨ ਤੇ ਸਿਲੇਬਸਾਂ ਤੇ ਇਤਿਹਾਸ ਨੂੰ ਸੋਧ ਕੇ ਭਗਵੀਂ ਸਿਆਹੀ ਨਾਲ਼ ਲਿਖਿਆ ਜਾ ਰਿਹਾ ਹੈ। ਝੂਠੀ ਪੁਰਾਤਨ ਹਿੰਦੂ ਵਿਰਾਸਤ, ਅੰਨ੍ਹੇ ਕੌਮਵਾਦ ਤੇ ਇਸਲਾਮ ਵਿਰੋਧੀ ਨਫਰਲ ਫੈਲਾਉਂਦੇ ਝੂਠਾਂ ਤੇ ਹਿੰਦੂ ਮਿੱਥਿਹਾਸਕ ਗਾਥਾਵਾਂ ਆਦਿ ਨੂੰ ਸਿਲੇਬਸਾਂ ਵਿੱਚ ਲਿਆਂਦਾ ਜਾ ਰਿਹਾ ਹੈ। ਪੁਰਾਤਨ ਵੈਦਿਕ ਭਾਰਤ ਵਿੱਚ ਹਵਾਈ ਜਹਾਜ਼ ਜਿਹੀਆਂ "ਵਿਗਿਆਨਕ ਖੋਜਾਂ" ਤੇ ਮੱਧਕਾਲ ਵਿੱਚ ਮੁਸਲਮਾਨ ਧਾੜਵੀਆਂ ਦੁਆਰਾ ਮਹਾਨ ਹਿੰਦੂ ਸੱਭਿਅਤਾ ਨੂੰ ਤਬਾਹ ਕਰਨ ਤੇ ਭਾਰਤ ਨੂੰ ਗੁਲਾਮ ਬਣਾਉਣ ਜਿਹੇ ਝੂਠੇ ਦਾਅਵੇ ਪਹਿਲਾਂ ਹੀ ਵੱਡੇ ਪੱਧਰ 'ਤੇ ਪ੍ਰਚਾਰੇ ਜਾ ਰਹੇ ਹਨ। ਜ਼ੋਤਿਸ਼ ਜਿਹੀਆਂ ਗੈਰ-ਵਿਗਿਆਨ ਚੀਜ਼ਾਂ ਤੇ ਇਤਿਹਾਸ ਦੇ ਨਾਮ 'ਤੇ ਅਨੇਕਾਂ ਭਗਵੇਂ ਝੂਠ ਪਹਿਲਾਂ ਹੀ ਸਿਲੇਸਬਾਂ ਵਿੱਚ ਸ਼ਾਮਲ ਹਨ। ਇਸ ਨਾਲ਼ ਜਿੱਥੇ ਇੱਕ ਪਾਸੇ ਲੋਕਾਂ ਨੂੰ ਉਹਨਾਂ ਦੀ ਮਿਹਨਤ, ਸੰਘਰਸ਼ਾਂ ਤੇ ਕੁਰਬਾਨੀਆਂ ਦੀ ਸੱਚੀ ਵਿਰਾਸਤ ਨਾਲ਼ੋਂ ਤੋੜਿਆ ਜਾ ਰਿਹਾ ਹੈ ਉੱਥੇ ਉਹਨਾਂ ਨੂੰ ਅੰਨ੍ਹੇ ਕੌਮਵਾਦ, ਧਰਮ ਦੇ ਨਾਮ 'ਤੇ ਆਪਸੀ ਭਰਾਮਾਰ ਜੰਗ ਲਈ ਤਿਆਰ ਕੀਤਾ ਜਾ ਰਿਹਾ ਹੈ। ਅਜਿਹੀ ਸਿੱਖਿਆ ਵਿਦਿਆਰਥੀਆਂ ਦੇ ਦਿਮਾਗ਼ਾਂ ਨੂੰ ਖੁੰਢਿਆਂ ਕਰਕੇ ਉਹਨਾਂ ਨੂੰ ਆਲ਼ੇ-ਦੁਆਲ਼ੇ ਦੇ ਦੀ ਸਹੀ ਸਮਝ ਬਣਾਉਣ ਤੇ ਬਿਹਤਰ ਸਮਾਜ ਸਿਰਜਣ ਦੇ ਰਾਹ ਪੈਣ ਤੋਂ ਰੋਕੇਗੀ। 

ਇਸ ਲਈ ਅਜਿਹੀਆਂ ਕੋਸ਼ਿਸ਼ਾਂ ਦਾ ਵਿਰੋਧ ਕਰਨਾ ਸਭ ਅਗਾਂਹਵਧੂ, ਵਿਗਿਆਨਕ ਤੇ ਇਨਸਾਫਪਸੰਦ ਵਿਦਿਆਰਥੀਆਂ ਤੇ ਨਾਗਰਿਕਾਂ ਦਾ ਫਰਜ਼ ਬਣਦਾ ਹੈ। ਯੂਨੀਵਰਸਿਟੀ ਪ੍ਰਸ਼ਾਸ਼ਨ ਖੁਦ ਆਪਣੇ ਇਹਨਾਂ ਫਿਰਕੂ ਕਦਮਾਂ ਦੀ ਸੱਚਾਈ ਤੋਂ ਵਾਕਫ਼ ਹੈ ਤੇ ਇਸ ਖਿਲਾਫ਼ ਵਿਦਿਆਰਥੀਆਂ ਦੇ ਰੋਹ ਤੋਂ ਡਰਦਾ ਹੈ, ਇਸੇ ਲਈ ਇਸ ਕੰਮ ਨੂੰ ਚੁੱਪ-ਚੁਪੀਤੇ ਐਤਵਾਰ ਨੂੰ ਅਤੇ ਨਵਾਂ ਵਿੱਦਿਅਕ ਸ਼ੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਦੀ ਗੈਰ-ਮੌਜੂਦਗੀ ਵਿੱਚ ਨੇਪਰ੍ਹੇ ਚਾੜ ਰਹੀ ਹੈ। ਮੁੱਖ ਮੰਤਰੀ ਵੱਲੋਂ ਇਸਦੀ ਸਥਾਪਨਾ ਕਰਨ ਦਾ ਮਤਲਬ ਸਾਫ਼ ਹੈ ਕਿ ਸਰਕਾਰ ਖੁਦ ਅਜਿਹਾ ਕਰਨਾ ਚਾਹੁੰਦੀ ਹੈ ਤੇ ਇਹਨਾਂ ਕਦਮਾਂ ਨੂੰ ਸ਼ਹਿ ਦੇ ਰਹੀ ਹੈ। ਇਸ ਲਈ ਇਹਨਾਂ ਫਿਰਕੂ ਕਦਮਾਂ ਨੂੰ ਰੋਕਣ ਲਈ ਸਗੋਂ ਜੁਝਾਰੂ ਤੇ ਬਹਾਦਰ ਵਿਦਿਆਰਥੀਆਂ ਨੂੰ ਅੱਗੇ ਆਉਣਾ ਪਵੇਗਾ। ਅਜਿਹੇ ਕਦਮਾਂ ਵਿਰੁੱਧ ਡਟਣਾ ਅੱਜ ਵਿਗਿਆਨ, ਸੱਚਾਈ ਤੇ ਇਨਸਾਫ਼ ਵਿੱਚ ਸਾਡੇ ਨਿਸ਼ਚੇ ਦਾ ਸਵਾਲ ਹੈ। ਭਵਿੱਖ ਵਿੱਚ ਹਾਕਮਾਂ ਦੀਆਂ ਇਹ ਕੋਸ਼ਿਸ਼ਾਂ ਹੋਰ ਤੇਜ਼ ਹੋਣੀਆਂ ਹਨ। ਅਸੀਂ ਯੂਨੀਵਰਸਿਟੀ ਦੇ ਇਸ ਫਿਰਕੂ ਕਦਮ ਦਾ ਵਿਰੋਧ ਕਰਕੇ ਹੋਏ ਇਸਨੂੰ ਰੋਕਣ ਅਤੇ ਸਮੁੱਚੀ ਸਿੱਖਿਆ ਦੇ ਭਗਵੇਂਕਰਨ ਵਿਰੁੱਧ ਸੰਘਰਸ਼ ਵਿੱਚ ਡਟਣ ਲਈ ਤੁਹਾਨੂੰ ਸੱਦਾ ਦਿੰਦੇ ਹਾਂ। 

ਵਿਦਿਆਰਥੀ ਏਕਤਾ ਜ਼ਿੰਦਾਬਾਦ 
ਸਿੱਖਿਆ ਦਾ ਭਗਵਾਂਕਰਨ ਕਰਨ ਵਾਲ਼ੀਆਂ ਫਿਰਕੂ ਤਾਕਤਾਂ ਮੁਰਦਾਬਾਦ 

ਵੱਲੋਂ : 
ਡੈਮੋਕ੍ਰੈਟਿਕ ਸਟੂਡੈਂਟਸ ਯੂਨੀਅਨ (DSO) 
ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ)
Timeline Photos
ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਵਿਖੇ ਭਗਵਾਨ ਪਰਸ਼ੂਰਾਮ ਚੇਅਰ ਸਥਾਪਿਤ ਕਰਨ ਦਾ ਫੈਸਲੇ ਦਾ ਵਿਰੋਧ ਕਰੋ! ਸਿੱਖਿਆ ਦਾ ਭਗਵਾਂਕ...

--
Pl see my blogs;


Feel free -- and I request you -- to forward this newsletter to your lists and friends!

Viewing all articles
Browse latest Browse all 6050

Trending Articles